Page 160- Gauri Mahala 3- ਏਕਸੁ ਤੇ ਸਭਿ ਰੂਪ ਹਹਿ ਰੰਗਾ ॥ All forms and colors come from the One Lord. ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ ॥ Air, water and fire are all kept together. ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥੧॥ The Lord God beholds the many and various colors. ||1|| Page 223- Gauri Mahala 1- ਸਗਲ ਰੂਪ ਵਰਨ ਮਨ ਮਾਹੀ ॥ He is contained in all forms, colors and minds. ਕਹੁ ਨਾਨਕ ਏਕੋ ਸਾਲਾਹੀ ॥੯॥੫॥ Says Nanak, praise the One Lord. ||9||5|| Page 284- Gauri Sukhmani Mahala 5- ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥ Among kings, He is the King; among yogis, He is the Yogi. ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥ Among ascetics, He is the Ascetic; among householders, He is the Enjoyer. Page 553- Bihagra Mahala 1 Mardana- ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥ He Himself is the angelic being, the heavenly herald, and the celestial singer. He Himself is the one who explains the six schools of philosophy. ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥ He Himself is Shiva, Shankara and Mahaysh; He Himself is the Gurmukh, who speaks the Unspoken Speech. ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥ He Himself is the Yogi, He Himself is the Sensual Enjoyer, and He Himself is the Sannyasi, wandering through the wilderness. ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ॥ He discusses with Himself, and He teaches Himself; He Himself is discrete, graceful and wise. ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥ Staging His own play, He Himself watches it; He Himself is the Knower of all beings. ||12|| Page 1021- Maroo Mahala 1- ਆਪੇ ਮਛੁਲੀ ਆਪੇ ਜਾਲਾ ॥ You Yourself are the fish, and You Yourself are the net. ਆਪੇ ਗਊ ਆਪੇ ਰਖਵਾਲਾ ॥ You Yourself are the cows, and You yourself are their keeper. ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ ॥੧੧॥ Your Light fills all the beings of the world; they walk according to Your Command, O God. ||11|| ਆਪੇ ਜੋਗੀ ਆਪੇ ਭੋਗੀ ॥ You Yourself are the Yogi, and You Yourself are the enjoyer. ਆਪੇ ਰਸੀਆ ਪਰਮ ਸੰਜੋਗੀ ॥ You Yourself are the reveler; You form the supreme Union. ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ ॥੧੨॥ You Yourself are speechless, formless and fearless, absorbed in the primal ecstasy of deep meditation. ||12|| Page 1163- bhairao Naamdayv ji- ਪ੍ਰਣਵੈ ਨਾਮਦੇਉ ਇਹੁ ਕਰਣਾ ॥ Prays Namdev, this is my occupation. ਅਨੰਤ ਰੂਪ ਤੇਰੇ ਨਾਰਾਇਣਾ ॥੪॥੧॥ O Lord, Your Forms are endless. ||4||1|| Page 1403- Sawaiyye Mahaley 4 Ke, Bhatt Gayand- ਵਾਹੁ ਵਾਹੁ ਕਾ ਬਡਾ ਤਮਾਸਾ ॥ ‘Waaho! Waaho!’ Great! Great is the Play of God! ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ ॥ He Himself laughs, and He Himself thinks; He Himself illuminates the sun and the moon. ਆਪੇ ਜਲੁ ਆਪੇ ਥਲੁ ਥੰਮੑਨੁ ਆਪੇ ਕੀਆ ਘਟਿ ਘਟਿ ਬਾਸਾ ॥ He Himself is the water, He Himself is the earth and its support. He Himself abides in each and every heart. ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥ He Himself is male, and He Himself is female; He Himself is the chessman, and He Himself is the board. ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥੨॥੧੨॥ As Gurmukh, join the Sangat, and consider all this: ‘Waaho! Waaho!’ Great! Great is the Play of God! ||2||12||